Date: 15-08-2024
Event Report
ਮਿਤੀ 15 ਅਗਸਤ 2024 ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਐਨ.ਸੀ.ਸੀ. ਯੂਨਿਟ ਵਲੋਂ ਆਜ਼ਾਦੀ ਦਿਵਸ ਮਨਾਇਆ
ਗਿਆ।ਇਸ ਮੌਕੇ ਐਨ.ਸੀ.ਸੀ. ਯੂਨਿਟ ਦੇ ਕੇਅਰ ਟੇਕਰ ਅਫ਼ਸਰ ਡਾ.ਹਰਪ੍ਰੀਤ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਬਾਰੇ
ਪ੍ਰੇਰਣਾਮਈ ਭਾਸ਼ਣ ਦਿੱਤਾ।ਉਹਨਾਂ ਨੇ ਦੇਸ਼ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਦੇ ਵਿਚਾਰਧਾਰਾਈ ਪਿਛੋਕੜ ਬਾਰੇ ਸੰਜੀਦਾ
ਸੰਵਾਦ ਉਸਾਰਿਆ।ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਸੂਰਬੀਰਾਂ ਨੂੰ ਨਮਨ ਕਰਦਿਆਂ ਉਹਨਾਂ ਕਿਹਾ ਕਿ ਸ਼ਹੀਦਾਂ ਦੀ
ਵਿਚਾਰਧਾਰਾ ਅਤੇ ਸੋਚ ਉਪਰ ਚੱਲ ਕੇ ਹੀ ਅਸੀਂ ਆਪਣੇ ਸਮਾਜ ਅਤੇ ਦੇਸ਼ ਨੂੰ ਖੁਸ਼ਹਾਲ ਬਣਾ ਸਕਦੇ ਹਾਂ।ਇਹੀ ਉਹਨਾਂ ਸ਼ਹੀਦਾਂ ਨੂੰ
ਸੱਚੀ ਸ਼ਰਧਾਂਜਲੀ ਹੋਵੇਗੀ।ਉਹਨਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਅਤੇ ਉਸ ਨੂੰ ਸੰਭਾਲ ਕੇ ਰੱਖਣ ਲਈ ਬਲਿਦਾਨ ਦੇਣ ਵਾਲੇ
ਮਹਾਨ ਦੇਸ਼ ਭਗਤ ਹੀ ਸਾਡੇ ਸੱਚੇ ਨਾਇਕ ਹਨ।ਇਸਦੇ ਨਾਲ ਨਾਲ ਉਹਨਾਂ ਸਮਾਜਕ ਅਤੇ ਸਭਿਆਚਾਰਕ ਗ਼ੁਲਾਮੀ ਨੂੰ ਜੜ੍ਹੋਂ ਖ਼ਤਮ
ਕਰਨ ਦੀ ਗੱਲ ਆਖੀ।
ਇਸ ਮੌਕੇ ਐਨ.ਸੀ.ਸੀ. ਯੂਨਿਟ ਦੇ ਕੈਡਿਟਸ ਵਲੋਂ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਸਲਾਮੀ ਦਿੰਦਿਆਂ ਰਾਸ਼ਟਰੀ
ਗਾਨ ਦਾ ਉਚਾਰਨ ਕੀਤਾ। ਇਸ ਤੋਂ ਬਾਅਦ ਕੇਅਰ ਟੇਕਰ ਅਫ਼ਸਰ ਡਾ.ਹਰਪ੍ਰੀਤ ਸਿੰਘ ਦੀ ਨਿਗਰਾਨੀ ਵਿਚ ਐਨ.ਸੀ.ਸੀ. ਯੂਨਿਟ
ਦੇ ਕੈਡਿਟਸ ਨੇ ਯੂਨੀਵਰਸਿਟੀ ਕੈਂਪਸ ਵਿਚ ਵੱਖ-ਵੱਖ ਪੌਧੇ ਲਗਾਏ ਅਤੇ ਉਹਨਾਂ ਦੀ ਸਾਂਭ-ਸੰਭਾਲ ਦੀ ਵਚਨਬੱਧਤਾ ਦੁਹਰਾਈ।ਇਹ
ਪੌਧੇ ਕੈਂਪਸ, ਕੁਦਰਤ ਅਤੇ ਜੀਵਨ ਦੀ ਹਰਿਆਵਲ ਨੂੰ ਬਣਾਈ ਰੱਖਣ ਵਿਚ ਲਾਹੇਵੰਦ ਰਹਿਣਗੇ।ਇਸ ਮੌਕੇ ਡਾ. ਸੁਰਿੰਦਰ ਕੁਮਾਰ,
ਡਾ. ਕੇ.ਪੀ.ਐਸ.ਮਾਹੀ ਅਤੇ ਡਾ.ਸੁਰਿੰਦਰ ਕੌਰ ਮਾਹੀ ਵੀ ਹਾਜ਼ਰ ਸਨ।